ਇੱਕ ਖਾਸ ਤੇ ਆਸਾਨੀ ਨਾਲ ਬਨਣ ਵਾਲੀ ਮਿਠਾਈ
ਇੱਕ ਖਾਸ ਤੇ ਆਸਾਨੀ ਨਾਲ ਬਨਣ ਵਾਲੀ ਮਿਠਾਈ ਸਮੱਗਰੀ ਸੂਜੀ - ਅੱਧਾ ਕਿਲੋ ਪੀਸੀ ਹੋਈ ਚੀਨੀ - ਅੱਧਾ ਕਿਲੋ ਨਾਰੀਅਲ ਦਾ ਬੂਰਾ - ਅੱਧਾ ਕਿਲੋ ਦੁੱਧ - ਇੱਕ ਕੱਪ ਵਿਧੀ ਸੂਜੀ ਨੂੰ ਮੱਠੀ ਅੱਗ ਤੇ ਭੁੰਨੋ ਹਲਕਾ ਗੁਲਾਬੀ ਹੋ ਜਾਣ ਤੇ ਇਸ ਵਿਚ ਚੀਨੀ ਤੇ ਨਾਰੀਅਲ ਦਾ ਬੂਰਾ ਮਿਲਾ ਦਿਓ। ਅੱਗ ਤੋਂ ਹੇਠਾਂ ਉਤਾਰ ਲਓ। ਹੁਣ ਇਸ ਵਿੱਚ ਕੜਛੀ ਹਿਲਾਉਂਦੇ ਹੋਏ ਦੁੱਧ ਮਿਲਾਉਂਦੇ ਜਾਓ। ਦੁੱਧ ਪਾਉਂਦੇ ਵੇਲੇ ਧਿਆਨ ਰੱਖਣਾ ਕਿ ਮਿਸ਼ਰਣ ਜ਼ਿਆਦਾ ਪਤਲਾ ਨਾਂ ਹੋ ਜਾਵੇ। ਹੁਣ ਇਸ ਮਿਸ਼ਰਣ ਦੇ ਲੱਡੂ ਵੱਟ ਲਓ। ਘੱਟ ਸਮੇਂ ਵਿੱਚ ਸਵਾਦਿਸ਼ਟ ਮਿਠਾਈ ਤਿਆਰ ਹੈ।