ਰਹਰਾਸਿ ਸਾਹਿਬ ( with meanings )

ਰਹਰਾਸਿ ਸਾਹਿਬ
ਸਿੱਧਾ ਰਸਤਾ – ਨੇਕੀ ਦਾ ਰਾਹ।

ਸੋ ਦਰੁ ਰਾਗੁ ਆਸਾ ਮਹਲਾ ੧
ਵਾਹਿਗੁਰੂ ਜੀ ਦਾ ਘਰ, ਰਾਗ ਆਸਾ, ਮਹਲਾ ਪਹਿਲਾ।


•
ਸਤਿਗੁਰ ਪ੍ਰਸਾਦਿ ॥
ਸਭ ਵਸਤਾਂ ਅੰਦਰ ਵੱਸਦੇ ਵਾਹਿਗੁਰੂ ਜੀ, ਜਿਸਦਾ ਗਿਆਨ ਸੱਚੇ ਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦਾ ਹੈ।
   
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥             
ਉਹ ਘਰ-ਦਰ ਕਿਹੋ ਜਿਹਾ ਹੈ ਕਿ ਜਿਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈਂ! ਕਮਾਲ ਹੈ ਤੇਰਾ ਆਪਣੇ ਕੀਤੇ ਨੂੰ ਸੰਭਾਲਣਾ!

ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
ਉੱਥੇ ਤੇਰੇ ਕਰੋੜਾਂ ਸਾਜ਼ ਵੱਜਦੇ, ਅਤੇ ਕਰੋੜਾਂ ਹੀ ਤੇਰੇ ਵਜਾਉਣ ਵਾਲੇ ਹਨ - ਤੇਰੀ ਸਿਫ਼ਤ ਹੋ ਰਹੀ ਹੈ।

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
ਕਿੰਨੇ ਹੀ ਤੇਰੇ ਗੁਣ ਰਾਗ, ਰਾਗਨੀਆਂ ਦੇ ਸਮੇਤ ਗਾਏ ਜਾਂਦੇ ਹਨ, ਅਨੇਕਾਂ ਤੈਨੁੰ ਗਾਉਣ ਵਾਲੇ ਹਨ, ਸਭ ਤੇਰੇ
ਗੁਣ ਗਾਉਂਦੇ ਹਨ!

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਹਵਾ, ਪਾਣੀ ਅਤੇ ਅੱਗ ਤੇਰੇ ਗੁਣ ਗਾਉਂਦੇ ਹਨ, ਅਤੇ ਧਰਮਰਾਜ: ਇਨਸਾਫ਼ ਕਰਨ ਵਾਲਾ ਦੇਵਤਾ, ਤੇਰੇ ਬੂਹੇ ਉੱਤੇ ਖੜਾ ਤੇਰੀ ਵੱਡਿਆਈ ਕਰਦਾ ਹੈ। 

ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
ਚਿਤਰ ਤੇ ਗੁੱਪਤ: ਧਰਮਰਾਜ ਦੇ ਦੂਤ, ਜੋ ਲੇਖਾ ਲਿਖਦੇ ਹਨ, ਅਤੇ ਜਿਨ੍ਹਾਂ ਦਾ ਲਿਖਿਆ ਧਰਮਰਾਜ ਵਿਚਾਰਦਾ
ਹੈ, ਉਹ ਵੀ ਤੇਰਾ ਜੱਸ ਗਾਉਂਦੇ ਹਨ।

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
ਜਿਨ੍ਹਾਂ ਨੂੰ ਤੂੰ ਮਾਣ ਬਖਸ਼ਦਾ ਹੈਂ - ਸ਼ਿਵ ਜੀ, ਬਰਹਮਾ, ਅਤੇ ਦੇਵੀਆਂ, ਸਦਾ ਤੈਨੂੰ ਗਾਇਨ ਕਰਦੇ ਹੀ ਸੋਹਣੇ ਲੱਗਦੇ ਹਨ।

ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਤਖਤ ਉੱਤੇ ਬੈਠਾ ਇੰਦਰ, ਦੇਵਤਿਆਂ ਸਮੇਤ ਤੇਰੇ ਹਜ਼ੂਰ ਤੇਰੇ ਗੁਣ ਗਾਉਂਦਾ ਹੈ।
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥
ਸਿਧ: ਕਰਾਮਾਤੀ ਸੰਤ, ਆਪਣੇ ਧਿਆਨ ਦੇ ਅੰਦਰ, ਅਤੇ ਸਾਧੂ ਆਪਣੀ ਸੋਚ-ਵਿਚਾਰ ਵਿਚ, ਤੇਰਾ ਨਾਮ ਜਪਦੇ ਹਨ।

ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥
ਤੈਨੂੰ ਗਾਉਂਦੇ ਹਨ ਜਤੀ: ਕਾਮ ਜਿਨ੍ਹਾਂ ਦੇ ਵੱਸ ਹੈ, ਸਤੀ: ਜੋ ਸੱਚ ਨਿਭਾਉਂਦੇ ਹਨ, ਸਬਰ ਕਰਨ ਵਾਲੇ, ਅਤੇ  ਤਕੜੇ ਯੋਧੇ: ਬਹਾਦੁਰ, ਵੀ।

ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥
ਵਿਦਵਾਨ ਅਤੇ ਚੋਣਵੇਂ ਰਿਸ਼ੀ, ਜੁਗਾਂ ਜੁਗਾਂ ਤੋਂ, ਵੇਦਾਂ ਸਣੇ, ਤੇਰਾ ਜੱਸ ਗਾਉਂਦੇ ਹਨ।

ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥
ਮਨ ਨੂੰ ਮੌਹ ਲੈਣ ਵਾਲੀਆਂ ਸੁੰਦਰੀਆਂ: ਦੇਵੀਆਂ, ਸਵਰਗ, ਮੱਛ: ਧਰਤੀ, ਅਤੇ ਪਿਆਲੇ: ਪਾਤਾਲ, ਤੇਰੇ ਗੁਣ ਗਾਉਂਦੇ ਹਨ।

ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਤੇਰੇ ਬਣਾਏ ਰਤਨ: ਮਹਾਪੁਰਸ਼, ਸਾਰੇ ਤੀਰਥਾਂ ਸਮੇਤ ਤੈਨੂੰ ਧਿਆਉਂਦੇ ਹਨ।

ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥
ਬੜੇ ਤਕੜੇ ਜੋਧੇ, ਬਲਵਾਨ-ਬਹਾਦੁਰ, ਧਰਤੀ ਦੀਆਂ ਖੁਦਾਨਾ ਚੋਂ ਉੱਪਜ - ਭਾਵ ਹਰ ਚੀਜ਼, ਹਰ ਕਿਸਮ ਦੇ ਜਾਨਦਾਰ, ਇਹ ਸਭ ਕੁਝ ਤੈਨੂੰ ਗਾਉਂਦਾ ਹੈ।

Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Boot Di sharart

ਕੀਰਤਨ ਸੋਹਿਲਾ