Posts

Showing posts from January, 2014

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Image
ਭਾਈ ਗੁਰਦਾਸ ਜੀ ਨੇ ਫੁਰਮਾਇਆ ਹੈ " ਸਾਵਣ ਵਣ ਹਰਿਆਵਲੇ ਅਕੁ ਜੰਮੇ ਆਉੜੀ ।" ਭਾਵ ਇਹ ਅੱਕ ਦਾ ਬੂਟਾ ਔੜ ( ਪਾਣੀ ਦੀ ਕਮੀ ) ਝੱਲ ਲੈਂਦਾ ਹੈ । ਔੜ ਝੱਲ ਲੈਣ ਕਰਕੇ ਹੀ ਇਹ ਉਜਾੜ ਥਾਵਾਂ ਤੇ ਹੋ ਜਾਂਦਾ ਹੈ ਇਸੇ ਲਈ ਹੀ ਇਹ ਬੂਟਾ ਉਜਾੜ ਦਾ ਪ੍ਰਤੀਕ ਬਣ ਗਿਆ ਹੈ । ਪਰ ਇਸਦੇ ਗੁਣਾਂ ਦਾ ਕੋਈ ਅੰਤ ਨਹੀਂ ਜੋ ਕਿੰਨੇ ਹੀ ਯੁੱਗਾਂ ਤੋਂ ਮਾਨਵਤਾ ਦੀ ਸੇਵਾ ਕਰ ਰਹੇ ਹਨ । ਅੱਕ ਦਾ ਬੂਟਾ ਗਰਮ ਤੇ ਖੁਸ਼ਕ ਜਲਵਾਯੂ ਵਿੱਚ ਮਿਲਦਾ ਹੈ । ਉਰਦੂ ਵਿੱਚ ਇਸਨੂੰ ਮਦਾਰ ਤੇ ਗੁਜਰਾਤੀ ਵਿੱਚ ਆਕੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਭਾਰਤ ਤੇ ਪਾਕਿਸਤਾਨ ਵਿੱਚ ਇਹ ਆਮ ਤੌਰ ਤੇ ਉਜਾੜ ਥਾਵਾਂ ਤੇ ਮਿਲਦਾ ਹੈ । ਇਸ ਤੋਂ ਇਲਾਵਾ ਅਫਗਾਨਿਸਤਾਨ , ਅਰਬ , ਮਿਸਰ , ਦੱਖਣੀ ਚੀਨ ਤੇ ਦੱਖਣੀ ਅਫਰੀਕਾ ਵਿੱਚ ਇਸਦੇ ਪੌਦੇ ਆਮ ਵੇਖੇ ਜਾ ਸਕਦੇ ਹਨ । ਆਮ ਤੌਰ ਤੇ ਇਸ ਦੀਆਂ ਦੋ ਕਿਸਮਾਂ ਹਨ: ਕੈਲੋਟਰੋਪਿਸ ਪਰੋਸੇਰਾ ਤੇ ਕੈਲੋਟਰੋਪਿਸ ਗਿਗਨੇਟੀਆ । ਭਾਰਤ ਵਿੱਚ ਕੈਲੋਟਰੋਪਿਸ ਪਰੋਸੇਰਾ ਜ਼ਿਆਦਾ ਪਾਇਆ ਜਾਂਦਾ ਹੈ । • ਜੜ੍ਹ :- ਇਸਦੀ ਜੜ੍ਹ ਨੂੰ ਦਾਤਣ ਕਰਨ ਲਈ ਵਰਤਿਆ ਜਾਂਦਾ ਹੈ । ਇਹ ਦੰਦਾਂ ਨੂੰ ਮਜ਼ਬੂਤ ਰੱਖਦੀ ਹੈ ਤੇ ਦੰਦਾਂ ਦੀਆਂ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ । ਇਸਦੀ ਜੜ੍ਹ ਦੀ ਵਰਤੋਂ ਸਾਹ ਤੇ ਕਬਜ਼ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ । • ਤਣਾ :- ਇਸਦਾ ਤਣਾ ਵੀ ਕਾਫੀ ਗੁਣਕਾਰੀ ਹੁੰਦਾ ਹੈ ਤੇ ਇਸਦੀ ਵਰਤੋਂ ਪੇਟ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਲਈ ਵ