Posts

Showing posts from May, 2018

ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਸਰਕਾਰ ਦੀ ਪ੍ਰੇਮ ਕਹਾਣੀ

ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਸਰਕਾਰ ਦੀ ਪ੍ਰੇਮ ਕਹਾਣੀ ਦੀ ਵੀਡੀਓ ਇਤਿਹਾਸ ਵਿੱਚ ਬਹੁਤ ਸਾਰੀਆਂ ਪਿਆਰ ਦੀਆਂ ਕਹਾਣੀਆਂ ਮੌਜੂਦ ਹਨ ਪਰ ਹਿੰਮਤ ਤੇ ਬਹਾਦਰੀ ਦੀ ਜੋ ਮਿਸਾਲ ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਦੀ ਪਿਆਰ ਕਥਾ ਵਿੱਚ ਹੈ ਉਸਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ । ਮੋਰਾਂ ਇੱਕ ਮੁਸਲਮਾਨ ਨਾਚੀ ਸੀ ਤੇ ਜਦ ਪਹਿਲੀ ਵਾਰ ਉਸਨੇ ਮਹਾਰਾਜਾ ਲਈ ਨਾਚ ਪੇਸ਼ ਕੀਤਾ ਮਹਾਰਾਜਾ ਦੀ ਉਮਰ ਉਸ ਵੇਲੇ ਸਿਰਫ ੨੧ ਸਾਲਾਂ ਦੀ ਸੀ ਉਹ ਮੋਰਾਂ ਉੱਤੇ ਇਸ ਕਦਰ ਮੋਹਿਤ ਹੋ ਗਏ ਕਿ ਉਹਨਾਂ ਨੂੰ ਜਾਤ ਪਾਤ ਊਚ ਨੀਚ ਕਿਸੇ ਚੀਜ਼ ਦਾ ਖਿਆਲ ਨਾਂ ਆਇਆ । ਉਸ ਵੇਲੇ ਰਾਜਿਆਂ ਮਹਾਰਾਜਿਆਂ ਦਾ ਨੱਚਣ ਵਾਲੀਆਂ ਨਾਲ ਇਸ ਤਰਾਂ ਦੇ ਸੰਬੰਧ ਹੋਣੇ ਆਮ ਗੱਲ ਸਮਝੀ ਜਾਂਦੀ ਸੀ ਪਰ ਕਿਸੇ ਰਾਜੇ ਦਾ ਨੱਚਣ ਵਾਲੀ ਨਾਲ ਵਿਆਹ ਕਰਵਾ ਕੇ ਉਸਨੂੰ ਮਹਾਰਾਣੀ ਦੀ ਉਪਾਧੀ ਦੇਣੀ ਇਹ ਉਸ ਵੇਲੇ ਬਹੁਤ ਵੱਡਾ ਬਵਾਲ ਖੜਾ ਕਰ ਦੇਣ ਵਾਲੀ ਗੱਲ ਸੀ ਉਹ ਵੀ ਤਦ ਜਦ ਮਹਾਰਾਜਾ ਸਿੱਖ ਤੇ ਨਾਚੀ ਮੁਸਲਮਾਨ ਹੋਵੇ । ਅਕਾਲੀ ਫੁਲਾ ਸਿੰਘ ਜੋ ਉਸ ਸਮੇਂ ਅਕਾਲ ਤਖਤ ਦਾ ਮੁੱਖੀ   ਸੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਕੰਮ ਨੂੰ ਸਦਾਚਾਰਕ ਗਿਰਾਵਟ ਦੱਸ ਕੇ ਮਰਿਆਦਾ ਭੰਗ ਕਰਨ ਦੇ ਦੋਸ਼ ਤਹਿਤ ਤਨਖਾਹ ਵੀ ਲਾਈ ਤੇ ਇ