ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਸਰਕਾਰ ਦੀ ਪ੍ਰੇਮ ਕਹਾਣੀ

ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਸਰਕਾਰ ਦੀ ਪ੍ਰੇਮ ਕਹਾਣੀ ਦੀ ਵੀਡੀਓ
ਇਤਿਹਾਸ ਵਿੱਚ ਬਹੁਤ ਸਾਰੀਆਂ ਪਿਆਰ ਦੀਆਂ ਕਹਾਣੀਆਂ ਮੌਜੂਦ ਹਨ ਪਰ ਹਿੰਮਤ ਤੇ ਬਹਾਦਰੀ ਦੀ ਜੋ ਮਿਸਾਲ ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਦੀ ਪਿਆਰ ਕਥਾ ਵਿੱਚ ਹੈ ਉਸਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ
ਮੋਰਾਂ ਇੱਕ ਮੁਸਲਮਾਨ ਨਾਚੀ ਸੀ ਤੇ ਜਦ ਪਹਿਲੀ ਵਾਰ ਉਸਨੇ ਮਹਾਰਾਜਾ ਲਈ ਨਾਚ ਪੇਸ਼ ਕੀਤਾ ਮਹਾਰਾਜਾ ਦੀ ਉਮਰ ਉਸ ਵੇਲੇ ਸਿਰਫ ੨੧ ਸਾਲਾਂ ਦੀ ਸੀ ਉਹ ਮੋਰਾਂ ਉੱਤੇ ਇਸ ਕਦਰ ਮੋਹਿਤ ਹੋ ਗਏ ਕਿ ਉਹਨਾਂ ਨੂੰ ਜਾਤ ਪਾਤ ਊਚ ਨੀਚ ਕਿਸੇ ਚੀਜ਼ ਦਾ ਖਿਆਲ ਨਾਂ ਆਇਆ
ਉਸ ਵੇਲੇ ਰਾਜਿਆਂ ਮਹਾਰਾਜਿਆਂ ਦਾ ਨੱਚਣ ਵਾਲੀਆਂ ਨਾਲ ਇਸ ਤਰਾਂ ਦੇ ਸੰਬੰਧ ਹੋਣੇ ਆਮ ਗੱਲ ਸਮਝੀ ਜਾਂਦੀ ਸੀ ਪਰ ਕਿਸੇ ਰਾਜੇ ਦਾ ਨੱਚਣ ਵਾਲੀ ਨਾਲ ਵਿਆਹ ਕਰਵਾ ਕੇ ਉਸਨੂੰ ਮਹਾਰਾਣੀ ਦੀ ਉਪਾਧੀ ਦੇਣੀ ਇਹ ਉਸ ਵੇਲੇ ਬਹੁਤ ਵੱਡਾ ਬਵਾਲ ਖੜਾ ਕਰ ਦੇਣ ਵਾਲੀ ਗੱਲ ਸੀ ਉਹ ਵੀ ਤਦ ਜਦ ਮਹਾਰਾਜਾ ਸਿੱਖ ਤੇ ਨਾਚੀ ਮੁਸਲਮਾਨ ਹੋਵੇ
ਅਕਾਲੀ ਫੁਲਾ ਸਿੰਘ ਜੋ ਉਸ ਸਮੇਂ ਅਕਾਲ ਤਖਤ ਦਾ ਮੁੱਖੀ  ਸੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਕੰਮ ਨੂੰ ਸਦਾਚਾਰਕ ਗਿਰਾਵਟ ਦੱਸ ਕੇ ਮਰਿਆਦਾ ਭੰਗ ਕਰਨ ਦੇ ਦੋਸ਼ ਤਹਿਤ ਤਨਖਾਹ ਵੀ ਲਾਈ ਤੇ ਇਮਲੀ ਦੇ ਦਰੱਖਤ ਨਾਲ ਬੰਨ ਕੇ ਕੋੜੇ ਮਾਰਨ ਦੀ ਸਜ਼ਾ ਵੀ ਸੁਣਾਈਪਰ ਮਹਾਰਾਜਾ ਹੋਣ ਕਰਕੇ ਉਹਨਾਂ ਨੂੰ ਕੋੜਿਆਂ ਦੀ ਸਜ਼ਾ ਤੋਂ ਛੋਟ ਦੇ ਦਿੱਤੀ ਗਈ
ਮਹਾਰਾਜਾ ਰਣਜੀਤ ਸਿੰਘ ਮੋਰਾਂ ਨੂੰ ਚਕਲੇ ਦੇ ਮਹੌਲ ਵਿੱਚੋਂ ਕੱਢ ਕੇ ਸ਼ਾਹੀ ਮਹਿਲ ਵਿੱਚ ਲੈ ਆਏ ਤੇ ੧੮੦੨ ਵਿੱਚ ਉਸ ਨਾਲ ਵਿਆਹ ਕਰਵਾ ਲਿਆ
ਵਿਆਹ ਤੋਂ ਬਾਦ ਸਭ ਤੋਂ ਪਹਿਲਾਂ ਦੋਨੋਂ ਹਰਦੁਆਰ ਜਾ ਕੇ ਇਸ਼ਨਾਨ ਕਰ ਕੇ ਆਏ ਤਾਂ ਕਿ ਸਮਾਜ ਦੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇਇਸ ਤੋਂ ਬਾਦ ਵਾਪਸ ਕੇ ਮਹਾਰਾਜਾ ਨੇ ਮੋਰਾਂ ਦੀ ਬਰਾਦਰੀ ਦੇ ਬਾਕੀ ਲੋਕਾਂ ਨੂੰ ਇੱਜ਼ਤ ਦੀ ਜ਼ਿੰਦਗੀ ਬਖਸ਼ਦੇ ਹੋਏ ਤੁਹਨਾਂ ਨੂੰ ਇੱਕ ਮਹਿਲ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਤੇ ਜਿਸਦਾ ਨਾਮ ਰੱਖਿਆ ਗਿਆ ਸ਼ਰੀਫਪੁਰਾ
ਮੋਰਾਂ ਦਾ ਮਹਾਰਾਜ ਦੀ ਜ਼ਿੰਦਗੀ ਵਿੱਚ ਰੋਲ ਦਿਨ--ਦਿਨ ਵੱਧਦਾ ਹੀ ਜਾ ਰਿਹਾ ਸੀ ਕਿਉਂਕਿ ਮੋਰਾਂ ਆਮ ਲੋਕਾਂ ਤੇ ਮਹਾਰਾਜਾ ਵਿਚਕਾਰ ਇੱਕ ਪੁਲ ਦਾ ਕੰਮ ਕਰਨ ਲੱਗੀ ਤੇ ਪਰਜਾ ਵਿੱਚ ਮੋਰਾਂ ਪ੍ਰਤੀ ਘ੍ਰਿਣਾ ਸਤਿਕਾਰ ਵਿੱਚ ਤਬਦੀਲ ਹੁੰਦੀ ਜਾ ਰਹੀ ਸੀ ਤੇ ਉਹ ਲੋਕਾਂ ਵਿੱਚ ਮੋਰਾਂ ਸਰਕਾਰ ਦੇ ਨਾਂ ਨਾਲ ਜਾਣੀ ਜਾਣ ਲੱਗੀ ਸੀਪਰ ਸਿਆਸੀ ਪੱਧਰ ਤੇ ਇਸ ਗੱਲ ਦੀ ਨਿਖੇਧੀ ਲਗਾਤਾਰ ਜਾਰੀ ਸੀ
ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਦੇ ਨਾਮ ਤੇ ਸ਼ਾਹੀ ਸਿੱਕਾ ਵੀ ਜਾਰੀ ਕੀਤਾ ਤੇ ਇਹਨਾਂ ਸਿੱਕਿਆਂ ਦਾ ਚੜਾਵਾ ਲੈਣ ਤੋਂ ਇੱਕ ਵਾਰ ਅਕਾਲ ਤਖਤ ਵੱਲੋਂ ਰੋਕ ਲਗਾ ਦਿੱਤੀ ਗਈ ਤੇ ਮਹਾਰਜਾ ਨੂੰ ਸਵਾ ਲੱਖ ਦਾ ਦੰਡ ਭੁੱਲ ਬਖਸ਼ਾਉਣ ਲਈ ਲਾਇਆ ਗਿਆਮਹਾਰਾਜਾ ਦੇ ਮਾਫੀ ਲਈ ਬੇਨਤੀ ਤੋਂ ਬਾਦ ਅਕਾਲੀ ਫੁਲਾ ਸਿੰਘ ਨੇ ਦੰਡ ੫੦੦੦ ਦੀ ਤਨਖਾਹ ਵਿੱਚ ਤਬਦੀਲ ਕਰ ਦਿੱਤਾ ਪਰ ਮੋਰਾਂ ਨੂੰ ਮਹਿਲ ਵਿੱਚੋਂ ਦੂਰ ਭੇਜਣ ਦੀ ਹਦਾਇਤ ਵੀ ਦਿੱਤੀ ਗਈ ਜਿਸ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਨੂੰ ਪਠਾਨਕੋਟ ਭੇਜ ਦਿੱਤਾ
ਮਹਾਰਾਜਾ ਨੇ ਮੋਰਾਂ ਦੇ ਕਹਿਣ ਤੇ ਲਾਹੌਰ ਵਿੱਚ ਇੱਕ ਮਸਜਿਦ ਬਣਵਾਈ ਜਿਸ ਦਾ ਨਾਮ ਰੱਖਿਆ ਗਿਆ ਮਸਜਿਦ--ਤਫਾਇਫ ਜਿਸਦਾ ੧੯੯੮ ਵਿੱਚ ਨਾਮ ਬਦਲ ਕੇ ਮਾਈ ਮੋਰਾਂ ਮਸਜਿਦ ਰੱਖ ਦਿੱਤਾ ਗਿਆਮੋਰਾਂ ਦੇ ਨਾਮ ਤੇ ਬਣਿਆ ਇੱਕ ਪੁਲ ਜਿਸਨੂੰ ਪੁਲ਼ ਕੰਜਰੀ ਕਿਹਾ ਜਾਂਦਾ ਹੈ ਬਾਰੇ ਵੀ ਇੱਕ ਬੜੀ ਦਿਲਚਸਪ ਕਹਾਣੀ ਹੈ ਕਿ ਜਦ ਮੋਰਾਂ ਮਹਾਰਾਜਾ ਦੀ ਬਾਰਾਦਰੀ ਵਿੱਚ ਨੱਚਣ ਲਈ ਜਾ ਰਹੀ ਸੀ ਤਾਂ ਉਸਦਾ ਇੱਕ ਜੁੱਤਾ ਉੱਥੇ ਬਣੇ ਤਲਾਅ ਵਿੱਚ ਡਿੱਗ ਗਿਆ ਤੇ ਉਸਨੇ ਜਦ ਤੱਕ ਨੱਚਣ ਤੋਂ ਮਨਾਂ ਕਰ ਦਿੱਤਾ ਜਦ ਤੱਕ ਮਹਾਰਾਜਾ ਉੱਥੇ ਪੁਲ਼ ਬਣਾਉਣ ਲਈ ਰਾਜ਼ੀ ਨਹੀਂ ਹੋਏ
ਇਸ ਤਰਾਂ ਮਹਾਰਾਜਾ ਰਣਜੀਤ ਸਿੰਘ ਨੇ ਅਨੇਕਾਂ ਤੁਹਮਤਾਂ ਸਹਿੰਦੇ ਹੋਏ ਵੀ ਆਪਣੇ ਪਿਆਰ ਨੂੰ ਜ਼ਲਾਲਤ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਆਪਣਾ ਹਮਸਫਰ ਬਣਾਇਆ ਤੇ ਸਦਾ ਸਦਾ ਲਈ ਪੂਰੀ ਦੁਨੀਆ ਤੇ ਇੱਕ ਨਵੀਂ ਮਿਸਾਲ ਪੇਸ਼ ਕੀਤੀ

Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Boot Di sharart

ਕੀਰਤਨ ਸੋਹਿਲਾ