Posts

Showing posts from 2013

ਰਹਰਾਸਿ ਸਾਹਿਬ ( with meanings ) 2

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ ਸਾਰੀਆਂ ਧਰਤੀਆਂ , ਰਚਨਾ ਦੇ ਮੰਡਲ : ਪੱਧਰ , ਅਤੇ ਸਾਰਾ ਸੰਸਾਰ , ਕਿ ਜੋ ਤੂੰ ਬਣਾ ਬਣਾਕੇ ਇਕ ਨਯਮ ਵਿਚ ਬਨ੍ਹ ਕੇ ਚਲਾਉਂਦਾ ਹੈਂ , ਤੈਨੂੰ ਗਾਉਂਦੇ ਹਨ । ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥ ਉਹ ਹੀ ਤੇਰੇ ਗੁਣ ਗਾਉਂਦੇ ਹਨ ਕਿ ਜੋ ਤੈਨੂੰ ਚੰਗੇ ਲੱਗਦੇ ਹਨ , ਅਤੇ ਉਹ ਹਨ ਤੇਰੇ ਪਰੇਮੀ ਭਗਤ । ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ ਨਾਨਕ , ਹੋਰ ਕਿੰਨੇ ਕੁ ਤੈਨੂੰ ਗਾਉਂਦੇ ਹਨ ਕੀ ਵਿਚਾਰ ਕਰਾਂ , ਮੈਂ ਤਾਂ ਅੰਦਾਜ਼ਾ ਵੀ ਨਹੀ ਲਾ ਸਕਦਾ ! ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ ਉਹ ਸੱਚਾ ਵਾਹਿਗੁਰੂ ਹਮੇਸ਼ਾ ਕਾਇਮ ਹੈ , ਵੱਡੀ ਸਚਾਈ ਉਹ ਆਪ ਤੇ ਉਹਦਾ ਨਾਮ ਹੈ । ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਉਹ ਕਿ ਜਿਸ ਨੇ ਸੰਸਾਰ ਬਣਾਇਆ ਹੈ , ਹੁਣ ਹੈ ਅਤੇ ਸਦਾ ਹੋਵੇਗਾ , ਕਿਤੇ ਜਾਇਗਾ ਨਹੀ – ਉਹਦਾ ਅੰਤ ਨਹੀ ਹੋਵੇਗਾ । ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਈ ਤਰ੍ਹਾਂ ਦੇ ਨਾਲ ਵਾਹਿਗੁਰੂ ਨੇ ਰੰਗ - ਬਰੰਗੀਆਂ ਕਿਸਮਾਂ ਦੀਆਂ ਸੰਸਾਰ ਦੀਆਂ ਵਸਤਾਂ ਬਣਾਈਆਂ ਹਨ । ਕਰਿ ਕਰਿ ਦ

ਰਹਰਾਸਿ ਸਾਹਿਬ ( with meanings )

ਰਹਰਾਸਿ ਸਾਹਿਬ ਸਿੱਧਾ ਰਸਤਾ – ਨੇਕੀ ਦਾ ਰਾਹ । ਸੋ ਦਰੁ ਰਾਗੁ ਆਸਾ ਮਹਲਾ ੧ ਵਾਹਿਗੁਰੂ ਜੀ ਦਾ ਘਰ , ਰਾਗ ਆਸਾ , ਮਹਲਾ ਪਹਿਲਾ । • ਸਤਿਗੁਰ ਪ੍ਰਸਾਦਿ ॥ ਸਭ ਵਸਤਾਂ ਅੰਦਰ ਵੱਸਦੇ ਵਾਹਿਗੁਰੂ ਜੀ , ਜਿਸਦਾ ਗਿਆਨ ਸੱਚੇ ਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦਾ ਹੈ ।     ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥               ਉਹ ਘਰ - ਦਰ ਕਿਹੋ ਜਿਹਾ ਹੈ ਕਿ ਜਿਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈਂ ! ਕਮਾਲ ਹੈ ਤੇਰਾ ਆਪਣੇ ਕੀਤੇ ਨੂੰ ਸੰਭਾਲਣਾ ! ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ ਉੱਥੇ ਤੇਰੇ ਕਰੋੜਾਂ ਸਾਜ਼ ਵੱਜਦੇ , ਅਤੇ ਕਰੋੜਾਂ ਹੀ ਤੇਰੇ ਵਜਾਉਣ ਵਾਲੇ ਹਨ - ਤੇਰੀ ਸਿਫ਼ਤ ਹੋ ਰਹੀ ਹੈ । ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ ਕਿੰਨੇ ਹੀ ਤੇਰੇ ਗੁਣ ਰਾਗ , ਰਾਗਨੀਆਂ ਦੇ ਸਮੇਤ ਗਾਏ ਜਾਂਦੇ ਹਨ , ਅਨੇਕਾਂ ਤੈਨੁੰ ਗਾਉਣ ਵਾਲੇ ਹਨ , ਸਭ ਤੇਰੇ ਗੁਣ ਗਾਉਂਦੇ ਹਨ ! ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ ਹਵਾ , ਪਾਣੀ ਅਤੇ ਅੱਗ ਤੇਰੇ ਗੁਣ ਗਾਉਂਦੇ ਹਨ , ਅਤੇ ਧਰਮਰਾਜ : ਇਨਸਾਫ਼ ਕਰਨ ਵਾਲਾ ਦੇਵਤਾ , ਤੇਰੇ ਬੂਹੇ ਉੱਤੇ ਖੜਾ ਤੇਰੀ ਵੱਡਿਆਈ ਕਰਦਾ