ਰੱਬ ਦੀ ਹੋਂਦ

ਇੱਕ ਤਪੱਸਵੀ ਆਪਣੇ ਚੇਲਿਆਂ ਨੂੰ ਵਾਰ ਵਾਰ ਕਹਿੰਦਾ ਸੀ ਕਿ ਕਣ ਕਣ ਵਿੱਚ ਰੱਬ ਹੈ,ਅਜਿਹੀ ਕੋਈ ਥਾਂ ਨਹੀਂ ਜਿੱਥੇ ਰੱਬ ਨਾਂ ਹੋਵੇ।ਇਹੀ ਉਸਦੀ ਸਿੱਖਿਆ ਦਾ ਨਿਚੋੜ ਸੀ।

ਇੱਕ ਦਿਨ ਉਸਦਾ ਇੱਕ ਚੇਲਾ ਹੱਟੀ ਤੋਂ ਹੋ ਕੇ ਕਿਤੇ ਜਾ ਰਿਹਾ ਸੀ ਕਿ ਇੱਕ ਹਾਥੀ ਤੇਜ਼ੀ ਨਾਲ ਦੌੜਦਾ ਹੋਇਆ ਆਇਆ। ਮਹਾਵਤ ਲਗਾਤਾਰ ਚੀਕ ਰਿਹਾ ਸੀ ਕਿ ਪਰੇ ਹੱਟ ਜਾਓ ਮੇਰਾ ਹਾਥੀ ਪਾਗਲ ਹੋ ਗਿਆ ਹੈ ਪਰ ਚੇਲਾ ਇਹ ਦੇਖਣ ਲਈ ਕਿ ਹਰ ਥਾਂ ਰੱਬ ਹੈ ਕਿ ਨਹੀਂ ਉੱਥੇ ਹੀ ਖੜਾ ਰਿਹਾ ਤੇ ਹਾਥੀ ਨੇ ਉਸਨੰ ਸੁੰਢ 'ਚ ਲਪੇਟ ਕੇ ਨਾਲੀ ਵਿੱਚ ਸੁੱਟ ਦਿੱਤਾ।
ਜ਼ਖਮੀ ਹਾਲਤ ਵਿੱਚ ਉਸਨੂੰ ਲੋਕ ਆਸ਼ਰਮ ਵਿੱਚ ਲੈ ਕੇ ਗੁਰੂ ਜੀ ਕੋਲ ਗਏ ਤਾਂ ਚੇਲੇ ਨੇ ਪੁੱਛਿਆ ਕਿ ਜੇ ਹਰ ਥਾਂ ਤੇ ਰੱਬ ਮੌਜੂਦ ਹੈ ਤਾਂ ਹਾਥੀ ਨੇ ਮੇਰੀ ਇਹ ਦੁਰਦਸ਼ਾ ਕਿਉਂ ਕੀਤੀ?
ਗੁਰੂ ਨੇ ਕਿਹਾ ਕਿ ਇਹ ਸੱਚ ਹੈ ਕਿ ਹਰ ਚੀਜ਼ ਵਿੱਚ ਰੱਬ ਹੈ ਯਕੀਨਨ ਹਾਥੀ ਵਿੱਚ ਵੀ ਰੱਬ ਦਾ ਵਾਸ ਹੈ, ਪਰ ਮਹਾਵਤ ਵਿੱਚ ਵੀ ਤਾਂ ਰੱਬ ਹੈ ਤੂੰ ਉਸਦੀ ਗੱਲ ਕਿਉਂ ਨਹੀਂ ਸੁਣੀ?

Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Boot Di sharart

ਕੀਰਤਨ ਸੋਹਿਲਾ