ਰਹਰਾਸਿ ਸਾਹਿਬ ( with meanings )

ਰਹਰਾਸਿ ਸਾਹਿਬ
ਸਿੱਧਾ ਰਸਤਾਨੇਕੀ ਦਾ ਰਾਹ

ਸੋ ਦਰੁ ਰਾਗੁ ਆਸਾ ਮਹਲਾ
ਵਾਹਿਗੁਰੂ ਜੀ ਦਾ ਘਰ, ਰਾਗ ਆਸਾ, ਮਹਲਾ ਪਹਿਲਾ


ਸਤਿਗੁਰ ਪ੍ਰਸਾਦਿ
ਸਭ ਵਸਤਾਂ ਅੰਦਰ ਵੱਸਦੇ ਵਾਹਿਗੁਰੂ ਜੀ, ਜਿਸਦਾ ਗਿਆਨ ਸੱਚੇ ਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦਾ ਹੈ
   
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ             
ਉਹ ਘਰ-ਦਰ ਕਿਹੋ ਜਿਹਾ ਹੈ ਕਿ ਜਿਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰਦਾ ਹੈਂ! ਕਮਾਲ ਹੈ ਤੇਰਾ ਆਪਣੇ ਕੀਤੇ ਨੂੰ ਸੰਭਾਲਣਾ!

ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ
ਉੱਥੇ ਤੇਰੇ ਕਰੋੜਾਂ ਸਾਜ਼ ਵੱਜਦੇ, ਅਤੇ ਕਰੋੜਾਂ ਹੀ ਤੇਰੇ ਵਜਾਉਣ ਵਾਲੇ ਹਨ - ਤੇਰੀ ਸਿਫ਼ਤ ਹੋ ਰਹੀ ਹੈ

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ
ਕਿੰਨੇ ਹੀ ਤੇਰੇ ਗੁਣ ਰਾਗ, ਰਾਗਨੀਆਂ ਦੇ ਸਮੇਤ ਗਾਏ ਜਾਂਦੇ ਹਨ, ਅਨੇਕਾਂ ਤੈਨੁੰ ਗਾਉਣ ਵਾਲੇ ਹਨ, ਸਭ ਤੇਰੇ
ਗੁਣ ਗਾਉਂਦੇ ਹਨ!

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ
ਹਵਾ, ਪਾਣੀ ਅਤੇ ਅੱਗ ਤੇਰੇ ਗੁਣ ਗਾਉਂਦੇ ਹਨ, ਅਤੇ ਧਰਮਰਾਜ: ਇਨਸਾਫ਼ ਕਰਨ ਵਾਲਾ ਦੇਵਤਾ, ਤੇਰੇ ਬੂਹੇ ਉੱਤੇ ਖੜਾ ਤੇਰੀ ਵੱਡਿਆਈ ਕਰਦਾ ਹੈ। 

ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ
ਚਿਤਰ ਤੇ ਗੁੱਪਤ: ਧਰਮਰਾਜ ਦੇ ਦੂਤ, ਜੋ ਲੇਖਾ ਲਿਖਦੇ ਹਨ, ਅਤੇ ਜਿਨ੍ਹਾਂ ਦਾ ਲਿਖਿਆ ਧਰਮਰਾਜ ਵਿਚਾਰਦਾ
ਹੈ, ਉਹ ਵੀ ਤੇਰਾ ਜੱਸ ਗਾਉਂਦੇ ਹਨ

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ
ਜਿਨ੍ਹਾਂ ਨੂੰ ਤੂੰ ਮਾਣ ਬਖਸ਼ਦਾ ਹੈਂ - ਸ਼ਿਵ ਜੀ, ਬਰਹਮਾ, ਅਤੇ ਦੇਵੀਆਂ, ਸਦਾ ਤੈਨੂੰ ਗਾਇਨ ਕਰਦੇ ਹੀ ਸੋਹਣੇ ਲੱਗਦੇ ਹਨ

ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ
ਤਖਤ ਉੱਤੇ ਬੈਠਾ ਇੰਦਰ, ਦੇਵਤਿਆਂ ਸਮੇਤ ਤੇਰੇ ਹਜ਼ੂਰ ਤੇਰੇ ਗੁਣ ਗਾਉਂਦਾ ਹੈ
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ
ਸਿਧ: ਕਰਾਮਾਤੀ ਸੰਤ, ਆਪਣੇ ਧਿਆਨ ਦੇ ਅੰਦਰ, ਅਤੇ ਸਾਧੂ ਆਪਣੀ ਸੋਚ-ਵਿਚਾਰ ਵਿਚ, ਤੇਰਾ ਨਾਮ ਜਪਦੇ ਹਨ

ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ
ਤੈਨੂੰ ਗਾਉਂਦੇ ਹਨ ਜਤੀ: ਕਾਮ ਜਿਨ੍ਹਾਂ ਦੇ ਵੱਸ ਹੈ, ਸਤੀ: ਜੋ ਸੱਚ ਨਿਭਾਉਂਦੇ ਹਨ, ਸਬਰ ਕਰਨ ਵਾਲੇ, ਅਤੇ  ਤਕੜੇ ਯੋਧੇ: ਬਹਾਦੁਰ, ਵੀ

ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ
ਵਿਦਵਾਨ ਅਤੇ ਚੋਣਵੇਂ ਰਿਸ਼ੀ, ਜੁਗਾਂ ਜੁਗਾਂ ਤੋਂ, ਵੇਦਾਂ ਸਣੇ, ਤੇਰਾ ਜੱਸ ਗਾਉਂਦੇ ਹਨ

ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ
ਮਨ ਨੂੰ ਮੌਹ ਲੈਣ ਵਾਲੀਆਂ ਸੁੰਦਰੀਆਂ: ਦੇਵੀਆਂ, ਸਵਰਗ, ਮੱਛ: ਧਰਤੀ, ਅਤੇ ਪਿਆਲੇ: ਪਾਤਾਲ, ਤੇਰੇ ਗੁਣ ਗਾਉਂਦੇ ਹਨ

ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ
ਤੇਰੇ ਬਣਾਏ ਰਤਨ: ਮਹਾਪੁਰਸ਼, ਸਾਰੇ ਤੀਰਥਾਂ ਸਮੇਤ ਤੈਨੂੰ ਧਿਆਉਂਦੇ ਹਨ

ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ
ਬੜੇ ਤਕੜੇ ਜੋਧੇ, ਬਲਵਾਨ-ਬਹਾਦੁਰ, ਧਰਤੀ ਦੀਆਂ ਖੁਦਾਨਾ ਚੋਂ ਉੱਪਜ - ਭਾਵ ਹਰ ਚੀਜ਼, ਹਰ ਕਿਸਮ ਦੇ ਜਾਨਦਾਰ, ਇਹ ਸਭ ਕੁਝ ਤੈਨੂੰ ਗਾਉਂਦਾ ਹੈ

Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Boot Di sharart

ਕੀਰਤਨ ਸੋਹਿਲਾ