ਭੇਦਭਰੀ ਗੱਲ

ਇੱਕ ਸੱਪ ਰਾਹ ਵਿੱਚ ਆਉਂਦੇ ਜਾਂਦੇ ਹਰ ਇੱਕ ਨੂੰ ਡੰਗ ਲੈਂਦਾ।ਇੱਕ ਵਾਰ ਇੱਕ ਮਹਾਂਪੁਰਖ ਦੇ ਦਰਸ਼ਨ ਕਰਕੇ ਉਹ ਸੁਧਰ ਗਿਆ ਤੇ ਉਸਨੇ ਮਹਾਂਪੁਰਖ ਨੂੰ ਅੱਗੇ ਤੋਂ ਕਿਸੇ ਨੂੰ ਨਾਂ ਡਸਣ ਦਾ ਵਚਨ ਦਿੱਤਾ।
ਕੁੱਝ ਹੀ ਦਿਨਾਂ ਵਿੱਚ ਸਭ ਲੋਕ ਜਾਣ ਗਏ ਕਿ ਇਹ ਸੱਪ ਹੁਣ ਕੁੱਝ ਨਹੀਂ ਕਹਿੰਦਾ ਤਾਂ ਲੋਕਾਂ ਨੇ ਉਸਦਾ ਜੀਣਾ ਹਰਾਮ ਕਰ ਦਿੱਤਾ ਉਸ ਤਸੀਹੇ ਦੇਣ ਲੱਗੇ। ਸੱਪ ਬੀਮਾਰ ਹੋ ਗਿਆ ਅਚਾਨਕ ਇੱਕ ਦਿਨ ਓਹੀ ਮਹਾਂਪੁਰਖ ਫੇਰ ਆਏ ਤਾਂ ਸੱਪ ਦੀ ਮਾੜੀ ਹਾਲਤ ਦੇਖ ਕੇ ਪੁੱਛਣ ਲੱਗੇ ਕਿ ਇਹ ਕਿਵੇਂ ਹੋਇਆ ਤਾਂ ਸੱਪ ਨੇ ਆਪਣੀ ਦੁੱਖ ਭਰੀ ਵਿਥਿਆ ਸੁਣਾਈ ਕਿ ਉਸਨੇ ਡੰਗ ਮਾਰਨਾ ਛੱਡ ਦਿੱਤਾ ਤਾਂ ਲੋਕਾਂ ਨੇ ਉਸਦਾ ਜੀਣਾ ਹਰਾਮ ਕਰ ਦਿੱਤਾ।
ਮਹਾਂਪੁਰਖ ਨੇ ਕਿਹਾ ਕਮਲਿਆ ਮੈਂ ਤੈਨੂੰ ਡੰਗ ਮਾਰਨ ਤੋਂ ਮਨਾਂ ਕੀਤਾ ਸੀ ਫੂੰਕਾਰਾ ਮਾਰਨ ਤੋਂ ਨਹੀਂ।

Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Boot Di sharart

ਕੀਰਤਨ ਸੋਹਿਲਾ