Posts

Showing posts from 2014

ਕੀਰਤਨ ਸੋਹਿਲਾ

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥  ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥ ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥ ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥  ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥ ਰਾਗੁ ਆਸਾ ਮਹਲਾ ੧ ॥ ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥੧॥  ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥ ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥ ਰਾਗੁ ਧਨਾਸਰੀ ਮਹਲਾ ੧ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ  ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥  ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ  ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ  ਸਹ

ਅਰਦਾਸ

ੴਸ੍ਰੀ ਵਾਹਿਗੁਰੂ ਜੀ ਕੀ ਫਤਹਿ। ਸ੍ਰੀ ਭਗੌਤੀ ਜੀ ਸਹਾਇ। ਵਾਰ ਸ੍ਰੀ ਭਗੌਤੀ ਜੀ ਕੀ। ਪਾਤਸ਼ਾਹੀ ੧੦। ਪ੍ਰਿਥਮ ਭਗੌਤੀ ਸਿਮਰਿ ਕੈ  ਗੁਰ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸੁ  ਰਾਮਦਾਸੈ ਹੋਈਂ ਸਹਾਇ। ਅਰਜਨ ਹਰਗੋਬਿੰਦ ਨੋ  ਸਿਮਰੌ ਸ੍ਰੀ ਹਰਿਰਾਇ। ਸ੍ਰੀ ਹਰਿਕ੍ਰਿਸ਼ਨ ਧਿਆਈਐ  ਜਿਸ ਡਿਠੇ ਸਭਿ ਦੁਖਿ ਜਾਇ। ਤੇਗ ਬਹਾਦਰ ਸਿਮਰੀਐ  ਘਰ ਨਉ ਨਿਧਿ ਆਵੈ ਧਾਇ।ਸਭ ਥਾਈਂ ਹੋਇ ਸਹਾਇ। ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ  ਸਾਹਿਬ ਜੀ ਸਭ ਥਾਈਂ ਹੋਇ ਸਹਾਇ। ਦਸਾਂ ਪਾਤਿਸ਼ਾਹੀਆ ਦੀ ਜੋਤਿ ਸ੍ਰੀ ਗੁਰੂ ਗ੍ਰੰਥ  ਸਾਹਿਬ ਜੀ, ਦੇ ਪਾਠ ਦੀਦਾਰ ਦਾ ਧਿਆਨ  ਧਰ ਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ,  ਚਾਲ੍ਹੀਆਂ ਮੁਕਤਿਆਂ, ਹਠੀਆਂ, ਜਪੀਆਂ,  ਤਪੀਆਂ, ਜਿਨ੍ਹਾ ਨਾਮ ਜਪਿਆਂ, ਵੰਡ  ਛਕਿਆਂ, ਦੇਗ ਚਲਾਈ, ਤੇਗ ਵਾਹੀ, ਦੇਖ  ਕੇ ਅਣਡਿੱਤ ਕੀਤਾ, ਤਿਨ੍ਹਾਂ ਪਿਆਰਿਆਂ,  ਸਚਿਆਰਿਆਂ ਦੀ ਕਮਾਈ, ਦਾ ਧਿਆਨ ਧਰ  ਕੇ ਬੋਲੋ ਜੀ ਵਾਹਿਗੁਰੂ ।ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ  ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ  ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ  ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ  ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ  ਨਹੀ ਹਾਰਿਆਂ, ਸਿੱਖੀ ਕੇਸਾਂ ਸੁਆਸਾਂ ਨਾਲ  ਨਿਬਾਹੀ, ਤਿਨ੍ਹਾ ਦੀ ਕਮਾਈ ਦਾ ਧਿਆਨ ਧਰ  ਕੇ ਬੋਲੋ ਜੀ ਵਾਹਿਗੁਰੂ । ਪੰਜਾਂ ਤਖ਼ਤਾਂ, ਸਰਬੱਤ ਗੁਰਦੁਆਰਿਆਂ

Yoga for Complete Beginners - Yoga Class 20 Minutes

ਆਰੀਆ ਵਿਆਹ

ਜਦ ਆਰੀਆ ਲੋਕ ਪੰਜਾਬ ਵਿੱਚ ਆਏ ਸਨ ਤਥ ਆਰੀਆ ਵਿਆਹ ਪਰਚੱਲਿਤ ਹੋਏ।ਇਸ ਅਨੁਸਾਰ ਹੋਣ ਵਾਲੇ ਲਾੜੇ ਤੋਂ ਦੋ ਬਲਦ ਲੈ ਕੇ ਵੱਟੇ ਵਿੱਚ ਲੜਕੀ ਦੇ ਕੇ ਵਿਆਹ ਕੀਤਾ ਜਾਂਦਾ ਸੀ। ਇਹ ਸਾਡੇ ਪੁਰਸ਼ ਪ੍ਰਧਾਨ ਸਮਾਜ ਦੀ ਇੱਕ ਬਹੁਤ ਘਟੀਆ ਰਸਮ ਸੀ।ਇਹ ਸਾਡੀ ਇਸਤਰੀ ਜਾਤੀ ਇੱਕ ਘੋਰ ਅਨਿਆਂ ਸੀ। ਹੁਣ ਆਰੀਆਂ ਵਿਆਹ ਕੋਈ ਨਹੀਂ ਕਰਦਾ।ਪਰ ਲੜਕੀ ਵਾਲੇ ਗਰੀਬ ਪਰਿਵਾਰ ਪੈਸੇ ਲੈ ਕੇ ਅਜੇ ਵੀ ਵਿਆਹ ਕਰ ਦਿੰਦੇ ਹਨ,ਜਿਸ ਨੂੰ ਹੁਣ ਮੁੱਲ ਦਾ ਵਿਆਹ ਕਹਿੰਦੇ ਹਨ।

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Image
ਭਾਈ ਗੁਰਦਾਸ ਜੀ ਨੇ ਫੁਰਮਾਇਆ ਹੈ " ਸਾਵਣ ਵਣ ਹਰਿਆਵਲੇ ਅਕੁ ਜੰਮੇ ਆਉੜੀ ।" ਭਾਵ ਇਹ ਅੱਕ ਦਾ ਬੂਟਾ ਔੜ ( ਪਾਣੀ ਦੀ ਕਮੀ ) ਝੱਲ ਲੈਂਦਾ ਹੈ । ਔੜ ਝੱਲ ਲੈਣ ਕਰਕੇ ਹੀ ਇਹ ਉਜਾੜ ਥਾਵਾਂ ਤੇ ਹੋ ਜਾਂਦਾ ਹੈ ਇਸੇ ਲਈ ਹੀ ਇਹ ਬੂਟਾ ਉਜਾੜ ਦਾ ਪ੍ਰਤੀਕ ਬਣ ਗਿਆ ਹੈ । ਪਰ ਇਸਦੇ ਗੁਣਾਂ ਦਾ ਕੋਈ ਅੰਤ ਨਹੀਂ ਜੋ ਕਿੰਨੇ ਹੀ ਯੁੱਗਾਂ ਤੋਂ ਮਾਨਵਤਾ ਦੀ ਸੇਵਾ ਕਰ ਰਹੇ ਹਨ । ਅੱਕ ਦਾ ਬੂਟਾ ਗਰਮ ਤੇ ਖੁਸ਼ਕ ਜਲਵਾਯੂ ਵਿੱਚ ਮਿਲਦਾ ਹੈ । ਉਰਦੂ ਵਿੱਚ ਇਸਨੂੰ ਮਦਾਰ ਤੇ ਗੁਜਰਾਤੀ ਵਿੱਚ ਆਕੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਭਾਰਤ ਤੇ ਪਾਕਿਸਤਾਨ ਵਿੱਚ ਇਹ ਆਮ ਤੌਰ ਤੇ ਉਜਾੜ ਥਾਵਾਂ ਤੇ ਮਿਲਦਾ ਹੈ । ਇਸ ਤੋਂ ਇਲਾਵਾ ਅਫਗਾਨਿਸਤਾਨ , ਅਰਬ , ਮਿਸਰ , ਦੱਖਣੀ ਚੀਨ ਤੇ ਦੱਖਣੀ ਅਫਰੀਕਾ ਵਿੱਚ ਇਸਦੇ ਪੌਦੇ ਆਮ ਵੇਖੇ ਜਾ ਸਕਦੇ ਹਨ । ਆਮ ਤੌਰ ਤੇ ਇਸ ਦੀਆਂ ਦੋ ਕਿਸਮਾਂ ਹਨ: ਕੈਲੋਟਰੋਪਿਸ ਪਰੋਸੇਰਾ ਤੇ ਕੈਲੋਟਰੋਪਿਸ ਗਿਗਨੇਟੀਆ । ਭਾਰਤ ਵਿੱਚ ਕੈਲੋਟਰੋਪਿਸ ਪਰੋਸੇਰਾ ਜ਼ਿਆਦਾ ਪਾਇਆ ਜਾਂਦਾ ਹੈ । • ਜੜ੍ਹ :- ਇਸਦੀ ਜੜ੍ਹ ਨੂੰ ਦਾਤਣ ਕਰਨ ਲਈ ਵਰਤਿਆ ਜਾਂਦਾ ਹੈ । ਇਹ ਦੰਦਾਂ ਨੂੰ ਮਜ਼ਬੂਤ ਰੱਖਦੀ ਹੈ ਤੇ ਦੰਦਾਂ ਦੀਆਂ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ । ਇਸਦੀ ਜੜ੍ਹ ਦੀ ਵਰਤੋਂ ਸਾਹ ਤੇ ਕਬਜ਼ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ । • ਤਣਾ :- ਇਸਦਾ ਤਣਾ ਵੀ ਕਾਫੀ ਗੁਣਕਾਰੀ ਹੁੰਦਾ ਹੈ ਤੇ ਇਸਦੀ ਵਰਤੋਂ ਪੇਟ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਲਈ ਵ