ਰਹਰਾਸਿ ਸਾਹਿਬ ( with meanings ) 2

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ
ਸਾਰੀਆਂ ਧਰਤੀਆਂ, ਰਚਨਾ ਦੇ ਮੰਡਲ: ਪੱਧਰ, ਅਤੇ ਸਾਰਾ ਸੰਸਾਰ, ਕਿ ਜੋ ਤੂੰ ਬਣਾ ਬਣਾਕੇ ਇਕ ਨਯਮ ਵਿਚ ਬਨ੍ਹ ਕੇ ਚਲਾਉਂਦਾ ਹੈਂ, ਤੈਨੂੰ ਗਾਉਂਦੇ ਹਨ

ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ
ਉਹ ਹੀ ਤੇਰੇ ਗੁਣ ਗਾਉਂਦੇ ਹਨ ਕਿ ਜੋ ਤੈਨੂੰ ਚੰਗੇ ਲੱਗਦੇ ਹਨ, ਅਤੇ ਉਹ ਹਨ ਤੇਰੇ ਪਰੇਮੀ ਭਗਤ

ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਆਵਨਿ ਨਾਨਕੁ ਕਿਆ ਬੀਚਾਰੇ
ਨਾਨਕ, ਹੋਰ ਕਿੰਨੇ ਕੁ ਤੈਨੂੰ ਗਾਉਂਦੇ ਹਨ ਕੀ ਵਿਚਾਰ ਕਰਾਂ, ਮੈਂ ਤਾਂ ਅੰਦਾਜ਼ਾ ਵੀ ਨਹੀ ਲਾ ਸਕਦਾ!

ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ
ਉਹ ਸੱਚਾ ਵਾਹਿਗੁਰੂ ਹਮੇਸ਼ਾ ਕਾਇਮ ਹੈ, ਵੱਡੀ ਸਚਾਈ ਉਹ ਆਪ ਤੇ ਉਹਦਾ ਨਾਮ ਹੈ

ਹੈ ਭੀ ਹੋਸੀ ਜਾਇ ਜਾਸੀ ਰਚਨਾ ਜਿਨਿ ਰਚਾਈ
ਉਹ ਕਿ ਜਿਸ ਨੇ ਸੰਸਾਰ ਬਣਾਇਆ ਹੈ, ਹੁਣ ਹੈ ਅਤੇ ਸਦਾ ਹੋਵੇਗਾ, ਕਿਤੇ ਜਾਇਗਾ ਨਹੀਉਹਦਾ ਅੰਤ ਨਹੀ
ਹੋਵੇਗਾ

ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ
ਕਈ ਤਰ੍ਹਾਂ ਦੇ ਨਾਲ ਵਾਹਿਗੁਰੂ ਨੇ ਰੰਗ-ਬਰੰਗੀਆਂ ਕਿਸਮਾਂ ਦੀਆਂ ਸੰਸਾਰ ਦੀਆਂ ਵਸਤਾਂ ਬਣਾਈਆਂ ਹਨ

ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ
ਉਹਨੂੰ ਜਿੱਦਾਂ ਚੰਗਾ ਲੱਗਦਾ ਹੈ, ਆਪਣੀ ਰਚਨਾ ਦਾ ਅਨੰਦ ਮਾਣਦਾ ਹੈ

ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਕਰਣਾ ਜਾਈ
ਜਿੱਦਾਂ ਉਹਨੂੰ ਚੰਗਾ ਲੱਗੇਗਾ ਕਰੇਗਾ, ਕੋਈ ਕਹਿ ਨਹੀ ਸਕਦਾ ਕਿ ਤੂੰ ਉੱਦਾਂ ਨਹੀ ਇੱਦਾਂ ਕਰ

ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ
ਉਹ ਪਾਤਿਸ਼ਾਹ, ਸ਼ਾਹਾਂ ਦਾ ਪਾਤਿਸ਼ਾਹ ਹੈ। ਨਾਨਕ, ਸਭ ਨੂੰ ਉਹਦੀ ਰਜ਼ਾ ਵਿਚ ਰਹਿਣਾ ਹੀ ਸ਼ੋਭਦਾ ਹੈ

Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Boot Di sharart

ਕੀਰਤਨ ਸੋਹਿਲਾ