ਕਵਿਤਾ- ਵਿਹਲਾ ਕਵੀ-ਸ.ਸ.ਚਰਨ ਸਿੰਘ ਸ਼ਹੀਦ

ਕਵਿਤਾ- ਵਿਹਲਾ ਕਵੀ-ਸ.ਸ.ਚਰਨ ਸਿੰਘ ਸ਼ਹੀਦ

ਕੇਰਾਂ ਇੱਕ ਫਰਿਸ਼ਤੇ ਮੈਨੂੰ. ਰਾਤੀਂ ਆਣ ਜਗਾਇਆ।
ਮੰਗ ਲੈ ਜੋ ਕੁੱਝ ਮੰਗਣਾ ਮੈਥੋਂ, ਰੱਬੀ ਹੁਕਮ ਲਿਆਇਆ।
ਮੈਂ ਮੰਗਿਆ ਕਿ ਕੰਮ ਕਾਰ ਤੋਂ ਮੈਨੂੰ ਮੁਕਤ ਕਰਾਓ।
ਪੰਜ ਰੁਪਈਏ ਟਣ ਟਣ ਕਰਦੇ ਗੈਬੋਂ ਰੋਜ਼ ਦਿਵਾਓ।
ਝੱਟ ਤਥਾ ਅਸਤੂ ਫੁਰਮਾ ਕੇ ਛਪਨ ਫਰਿਸ਼ਤਾ ਹੋਇਆ।
ਪੰਜ ਰੁਪਈਏ ਰੋਜ਼ ਮਿਲਣ ਦਾ,ਸ਼ੁਰੂ ਨਵਿਸਤਾ ਹੋਇਆ।
ਤੜਕੇ ਉੱਠਦੇ ਸਾਰ ਸਰਾ੍ਹਣੇ ਚਿੱਟੇ ਚਿਹਰੇ ਸ਼ਾਹੀ।
ਪੰਜ ਰੁਪਈਏ ਹੱਥ ਲੱਗ ਜਾਵਣ ਬਿਨਾਂ ਮਜ਼ੂਰੀ ਢਾਹੀ।
ਦਸ-ਵੀਹ ਦਿਨ ਤਾਂ ਮੌਜਾਂ ਰਹੀਆਂ,ਜਦ ਚਾਹੀਏ ਤਦ ਸੰਵੀਏਂ।
ਉੱਠੀਏ,ਨ੍ਹਾਈਏ,ਖਾਈਏ,ਵਿਹਲੇ,ਗਲੀਂ ਬਜ਼ਾਰੀਂ ਭੰਵੀਏਂ।
ਕੁੱਝ ਦਿਨ ਬਾਅਦ ਤਬੀਅਤ ਅੰਦਰ,ਆਵਣ ਲੱਗੀ ਉਦਾਸੀ।
ਬੈਠੇ ਬੈਠੇ ਆਵਣ ਆਉਂੜਾ,ਸੌ ਸੌ ਆਏ ਉਬਾਸੀ।
ਮਾਰੀ ਵਾਜ ਨਾਰ ਨੂੰ,ਬੋਲੀ,"ਕੰਮ ਹਜ਼ਾਰਾਂ ਮੈਨੂੰ
ਵਿਹਲਾ ਬੈਠਾ ਵਾਜਾਂ ਮਾਰੇਂ,ਕੰਮ ਨਾ ਕੋਈ ਤੈਨੂੰ?
ਸੜ ਬਲ ਕੇ ਮੈਂ ਘਰੋਂ ਨਿਕਲਿਆ, ਗਿਆ ਯਾਰ ਦੀ ਹੱਟੀ।
ਓਸ ਕਿਹਾ,"ਜਾਹ ਗੱਲੀਂ ਲਾ ਕੇ,ਮੇਸ ਨਾ ਮੇਰੀ ਪੱਟੀ।"
ਪੱਗ ਵੱਟ ਭਰਾ ਆਪਣੇ ਦੇ,ਦਫਤਰ ਫੇਰ ਸਿਧਾਇਆ,
ਓਸ ਕਿਹਾ,"ਭਰਾ,ਤੂੰ ਮੇਰਾ ਵਕਤ ਖਾਣ ਕਿਉਂ ਆਇਆ?"
ਉੱਥੋਂ ਉੱਠ ਕੇ ਮੌਜੀ ਦਫਤਰ,ਵਿੱਚ ਜਾ ਪਾਏ ਫੇਰੇ।
ਕਹੇ ਐਡੀਟਰ,ਵਿਹਲਿਆਂ ਖਾਤਰ,ਵਕਤ ਪਾਸ ਨਾ ਮੇਰੇ।"
ਮੈਂ ਹੈਰਾਨ ਚੁਫੇਰੇ ਫਿਰਿਆ,ਘਰ ਘਰ ਚੱਕਰ ਲਾਇਆ।
ਪਰ ਵਿਹਲੇ ਨੂੰ ਜਿਸ ਨੇ ਡਿੱਠਾ,ਸੌ ਵੱਟ ਮੱਥੇ ਪਾਇਆ।
ਕੰਮ ਕਾਰ ਵਿੱਚ ਰੁੱਝੇ ਸਾਰੇ ਵਿਹਲਾ ਕਿੱਥੇ ਜਾਵੇ?
ਦੁਖੀ ਹੋ ਗਿਆ,ਵਿਹਲੇ ਦਾ ਦਿਨ ਲੰਘਣ ਵਿੱਚ ਨਾ ਆਵੇ।
ਨੱਕ ਰਗੜ ਕੇ ਆਖਰ ਪਿੱਛਾ,ਰੱਬ ਨੂੰ ਆਖ ਛੁਡਾਇਆ।
ਪੰਜ ਰੁਪਈਏ ਸੁਥਰਾ ਛੱਡੇ,ਕੰਮ ਵੱਲ ਧਿਆਨ ਲਗਾਇਆ

Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Boot Di sharart

ਕੀਰਤਨ ਸੋਹਿਲਾ