Complete Make Up with Ponds BB Cream an Lakme Eyeconic Kajal ਕੰਪਲੀਟ ਮੇਕਅੱਪ ਲੁੱਕ ਸਿਰਫ ਪੰਜ ਮਿੰਟਾਂ ਵਿੱਚ ਤੇ ਸਿਰਫ ਤਿੰਨ ਉਤਪਾਦਾਂ ਨਾਲ





ਕੰਪਲੀਟ ਮੇਕਅੱਪ ਲੁੱਕ ਸਿਰਫ ਪੰਜ ਮਿੰਟਾਂ ਵਿੱਚ ਤੇ ਸਿਰਫ

ਤਿੰਨ ਉਤਪਾਦਾਂ ਨਾਲ

ਸਟੈਪ ਨੰਬਰ ਇੱਕ

ਸਭ ਤੋਂ ਪਹਿਲਾਂ ਸਾਫ ਚਿਹਰੇ ਤੇ ਪੌਂਡਸ ਦੀ ਬੀ ਬੀ ਕਰੀਮ ਲਗਾਓ। ਇਸ ਦੀਆਂ ਛੋਟੀਆਂ

ਛੋਟੀਆਂ ਬਿੰਦੀਆਂ ਚਿਹਰੇ ਤੇ ਲਗਾ ਕੇ ਚੰਗੀ ਤਰਾਂ ਮਲੋ। ਇਸਨੂੰ ਚਿਹਰੇ ਤੇ ਚੰਗੀ ਤਰਾਂ ਮਲਣ

ਤੋਂ ਬਾਅਦ ਇਹ ਸੈੱਟ ਹੋਣ ਲਈ ਕੁੱਝ ਕੁ ਮਿੰਟ ਲਗਾਉਂਦੀ ਹੈ। ਪਰ ਸੈੱਟ ਹੋਣ ਤੋਂ ਬਾਅਦ

ਚਿਹਰੇ ਨੂੰ ਜੋ ਦਿੱਖ ਮਿਲਦੀ ਹੈ ਉਸਦਾ ਕੋਈ ਤੋੜ ਨਹੀਂ ਤੇ ਨਾਂ ਹੀ ਇਸ ਤੋਂ ਬਾਅਦ ਚਿਹਰੇ ਤੇ

ਕੁੱਝ ਹੋਰ ਲਗਾਉਣ ਦੀ ਜ਼ਰੂਰਤ ਰਹਿੰਦੀ ਹੈ।

ਸਟੈਪ ਨੰਬਰ ਦੋ

ਲੈਕਮੇ ਦਾ ਬਰਾਊਨ ਆਈਕੌਨਿਕ ਕਾਜਲ ਲਓ ਤੇ ਇਸਦੀ ਵਰਤੋਂ ਅੱਖਾਂ ਦੇ ਉੱਪਰ ਆਈ

ਲਾਈਨਰ ਦੇ ਤੌਰ ਤੇ ਕਰੋ ਤੇ ਫਿਰ ਈਅਰ ਬਡਜ਼ ਦੀ ਮਦਦ ਨਾਲ ਇਸਨੂੰ ਪਲਕਾਂ ਤੇ ਫੈਲਾ ਕੇ

ਆਈ ਸ਼ੈਡੌ ਦੇ ਰੂਪ ਵਿੱਚ ਤਬਦੀਲ ਕਰ ਲਓ।

ਧਿਆਨ ਵਿੱਚ ਰੱਖੋ ਕਿ ਇਸ ਨੂੰ ਨਾਲ ਦੀ ਨਾਲ ਹੀ ਪਲਕਾਂ ਤੇ ਫੈਲਾ ਲਓ ਕਿਉਂਕਿ ਇੱਕ ਵਾਰ

ਸੈੱਟ ਹੋਣ ਤੋਂ ਬਾਅਦ ਇਸਨੂੰ ਫੈਲਾਉਣਾ ਮੁਮਕਿਨ ਨਹੀਂ ਹੁੰਦਾ।

ਸਟੈੱਪ ਨੰਬਰ ਤਿੰਨ

ਹੁਣ ਇਸੇ ਕਾਜਲ ਨੂੰ ਉਸੇ ਈਅਰ ਬਡ ਤੇ ਲਗਾਓ ਜਿਸ ਨਾਲ ਤੁਸੀਂ ਪਲਕਾਂ ਤੇ ਕਾਜਲ

ਫੈਲਾਇਆ ਸੀ ਤੇ ਆਪਣੇ ਭਰਵੱਟਿਆਂ (ਆਈਬਰੋਜ਼ ) ਦੇ ਉੱਪਰ ਲਗਾਓ ਤੇ ਚੰਗੀ ਤਰਾਂ ਸ਼ੇਪ

ਦਿਓ।

ਧਿਆਨ ਵਿੱਚ ਰੱਖੋ ਕਿ ਸਿੱਧਾ ਪੈਂਸਿਲ ਨੂੰ ਆਈਬਰੋਜ਼ ਤੇ ਕਦੇ ਨਾਂ ਲਗਾਓ ਇਸ ਨਾਲ ਬੜੀ

ਬਨਾਵਟੀ ਦਿੱਖ ਨਜ਼ਰ ਆਉਂਦੀ ਹੈ। ਹਮੇਸ਼ਾ ਆਈ ਬਰੋ ਬਰੱਸ਼ ਜਾਂ ਈਅਰ ਬਡ ਦੀ ਵਰਤੋਂ

ਕਰੋ।

ਸਟੈੱਪ ਨੰਬਰ ਚਾਰ

ਅਖੀਰ ਵਿੱਚ ਤਸਵੀਰ ਵਿੱਚ ਦਿਖਾਈ ਐਲ ਏਟੀਨ ਦੀ ਲਿਪਸਟਿਕ ਬੁੱਲਾਂ ਤੇ

ਲਗਾਓ , ਤੁਸੀਂ ਕੋਈ ਵੀ ਆਪਣੀ ਪਸੰਦ ਦੀ ਲਿਪਸਟਿਕ ਚੁਣ ਲਓ ਇਹ

ਤੁਹਾਡੀ ਆਪਣੀ ਪਸੰਦ ਤੇ ਨਿਰਭਰ ਹੈ।

ਹੁਣ ਤੁਸੀਂ ਤਿਆਰ ਹੋ ਆਫਿਸ ਜਾਂ ਪਾਰਟੀ ਤੇ ਜਾਣ ਲਈ।


Comments

Popular posts from this blog

ਗੁਣਾ ਦਾ ਭੰਡਾਰ ਅੱਕ ਦਾ ਬੂਟਾ

Boot Di sharart

ਕੀਰਤਨ ਸੋਹਿਲਾ